Grewal Litigation ਸਰੀ ਦੇ ਭਾਈਚਾਰੇ ਨੂੰ ਸਮਰਪਿਤ ਅਪਰਾਧਿਕ ਬਚਾਅ ਅਤੇ ਪਰਿਵਾਰਕ ਕਾਨੂੰਨ ਸੇਵਾਵਾਂ ਦੇਣ ਵਿੱਚ ਮਾਣ ਮਹਿਸੂਸ ਕਰਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਸਰੀ ਖ਼ਾਸ ਕਾਨੂੰਨੀ ਚੁਣੌਤੀਆਂ ਪੇਸ਼ ਕਰਦਾ ਹੈ ਜਿਹਨਾਂ ਲਈ ਤਜਰਬੇਕਾਰ ਸਥਾਨਕ ਨੁਮਾਇੰਦਗੀ ਦੀ ਲੋੜ ਹੁੰਦੀ ਹੈ।
ਸਰੀ ਵਿੱਚ ਅਪਰਾਧਿਕ ਬਚਾਅ
ਸਾਡੇ ਅਪਰਾਧਿਕ ਬਚਾਅ ਵਕੀਲ ਸਰੀ ਵਿੱਚ ਹਰ ਤਰ੍ਹਾਂ ਦੇ ਦੋਸ਼ ਸੰਭਾਲਦੇ ਹਨ, ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਅਤੇ ਹਮਲੇ ਤੋਂ ਲੈ ਕੇ ਨਸ਼ਿਆਂ ਦੇ ਦੋਸ਼ਾਂ ਅਤੇ ਹਥਿਆਰਾਂ ਦੇ ਦੋਸ਼ਾਂ ਤੱਕ। ਅਸੀਂ ਸਰੀ ਸੂਬਾਈ ਅਦਾਲਤ (Surrey Provincial Court) ਅਤੇ B.C. ਦੀਆਂ ਸਾਰੀਆਂ ਪੱਧਰਾਂ ਦੀਆਂ ਅਦਾਲਤਾਂ ਵਿੱਚ ਗਾਹਕਾਂ ਦੀ ਨੁਮਾਇੰਦਗੀ ਕਰਦੇ ਹਾਂ, ਹਰ ਕੇਸ ਵਿੱਚ ਰਣਨੀਤਕ ਵਕਾਲਤ ਅਤੇ ਸਥਾਨਕ ਅਦਾਲਤੀ ਪ੍ਰਕਿਰਿਆਵਾਂ ਦਾ ਡੂੰਘਾ ਗਿਆਨ ਲਿਆਉਂਦੇ ਹੋਏ।
ਭਾਵੇਂ ਤੁਹਾਡੇ ਉੱਤੇ ਪਹਿਲੀ ਵਾਰ ਦੋਸ਼ ਲੱਗਿਆ ਹੋਵੇ ਜਾਂ ਕੋਈ ਗੁੰਝਲਦਾਰ ਇੰਡਿਕਟੇਬਲ ਅਪਰਾਧ (indictable offence), ਯਾਨੀ ਵਧੇਰੇ ਗੰਭੀਰ ਸ਼੍ਰੇਣੀ ਦਾ ਅਪਰਾਧ ਹੋਵੇ, ਸਾਡੀ ਟੀਮ ਤੁਹਾਡੇ ਹੱਕਾਂ ਦੀ ਰਾਖੀ ਕਰਨ ਅਤੇ ਸਭ ਤੋਂ ਸਾਜ਼ਗਾਰ ਨਤੀਜਾ ਹਾਸਲ ਕਰਨ ਲਈ ਵਚਨਬੱਧ ਹੈ। ਅਸੀਂ ਉਸ ਤਣਾਅ ਨੂੰ ਸਮਝਦੇ ਹਾਂ ਜੋ ਅਪਰਾਧਿਕ ਦੋਸ਼ ਲਿਆਉਂਦੇ ਹਨ ਅਤੇ ਹਮਦਰਦੀ ਭਰੀ, ਨਤੀਜਾ-ਮੁਖੀ ਨੁਮਾਇੰਦਗੀ ਦਿੰਦੇ ਹਾਂ।
ਸਰੀ ਵਿੱਚ ਪਰਿਵਾਰਕ ਕਾਨੂੰਨ ਸੇਵਾਵਾਂ
ਪਰਿਵਾਰਕ ਕਾਨੂੰਨ ਦੇ ਝਗੜਿਆਂ ਵਿੱਚੋਂ ਲੰਘਣਾ ਭਾਵਨਾਤਮਕ ਅਤੇ ਵਿੱਤੀ ਤੌਰ ਉੱਤੇ ਥਕਾਵਟ ਭਰਿਆ ਹੋ ਸਕਦਾ ਹੈ। ਸਾਡੇ ਸਰੀ ਦੇ ਫ਼ੈਮਿਲੀ ਵਕੀਲ ਤਲਾਕ, ਬੱਚੇ ਦੀ ਕਸਟਡੀ, ਜੀਵਨ ਸਾਥੀ ਦਾ ਖ਼ਰਚਾ, ਜਾਇਦਾਦ ਦੀ ਵੰਡ, ਅਤੇ ਸੁਰੱਖਿਆ ਹੁਕਮਾਂ ਵਿੱਚ ਮਦਦ ਕਰਦੇ ਹਨ। ਅਸੀਂ ਮਾਮਲਿਆਂ ਨੂੰ ਕੁਸ਼ਲਤਾ ਨਾਲ ਸੁਲਝਾਉਣ ਲਈ ਕੰਮ ਕਰਦੇ ਹਾਂ, ਜਦੋਂ ਸੰਭਵ ਹੋਵੇ ਗੱਲਬਾਤ ਰਾਹੀਂ ਅਤੇ ਜਦੋਂ ਲੋੜ ਪਵੇ ਜ਼ੋਰਦਾਰ ਅਦਾਲਤੀ ਵਕਾਲਤ ਰਾਹੀਂ।
ਸਰੀ ਵਿੱਚ Grewal Litigation ਨੂੰ ਕਿਉਂ ਚੁਣੋ?
ਸਾਡਾ ਦਫ਼ਤਰ ਸਰੀ ਦੇ ਵਸਨੀਕਾਂ ਦੀ ਸੇਵਾ ਲਈ ਸੁਵਿਧਾਜਨਕ ਥਾਂ ਉੱਤੇ ਸਥਿਤ ਹੈ ਅਤੇ ਸਾਨੂੰ ਸਰੀ ਦੀਆਂ ਅਦਾਲਤਾਂ ਵਿੱਚ ਪੇਸ਼ ਹੋਣ ਦਾ ਵਿਸ਼ਾਲ ਤਜਰਬਾ ਹੈ। ਅਸੀਂ ਪਾਰਦਰਸ਼ੀ ਕੀਮਤਾਂ ਅਤੇ ਲਚਕਦਾਰ ਭੁਗਤਾਨ ਪ੍ਰਬੰਧ ਦਿੰਦੇ ਹਾਂ। ਸਾਡੇ ਵਕੀਲ Surrey Bar Association (ਸਰੀ ਦੇ ਵਕੀਲਾਂ ਦੀ ਐਸੋਸੀਏਸ਼ਨ) ਦੇ ਮੈਂਬਰ ਹਨ ਅਤੇ ਸਥਾਨਕ ਕਾਨੂੰਨੀ ਭਾਈਚਾਰੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ।
ਅੱਜ ਹੀ ਸਾਡੇ ਸਰੀ ਦੇ ਵਕੀਲਾਂ ਨਾਲ ਸੰਪਰਕ ਕਰੋ
ਜੇ ਤੁਸੀਂ ਸਰੀ ਵਿੱਚ ਅਪਰਾਧਿਕ ਦੋਸ਼ਾਂ ਜਾਂ ਪਰਿਵਾਰਕ ਕਾਨੂੰਨ ਦੇ ਝਗੜੇ ਦਾ ਸਾਹਮਣਾ ਕਰ ਰਹੇ ਹੋ, ਤਾਂ ਕਾਨੂੰਨੀ ਸਲਾਹ ਲੈਣ ਵਿੱਚ ਦੇਰੀ ਨਾ ਕਰੋ। ਸਲਾਹ-ਮਸ਼ਵਰੇ ਲਈ ਅੱਜ ਹੀ Grewal Litigation ਨਾਲ ਸੰਪਰਕ ਕਰੋ। ਅਸੀਂ ਤੁਹਾਡੀ ਕਾਲ ਲੈਣ ਲਈ 24/7 ਉਪਲਬਧ ਹਾਂ।
ਅਕਸਰ ਪੁੱਛੇ ਜਾਂਦੇ ਸਵਾਲ
ਅਪਰਾਧਿਕ ਕਾਨੂੰਨ ਅਤੇ ਪਰਿਵਾਰਕ ਕਾਨੂੰਨ ਵਿੱਚ ਕੀ ਫ਼ਰਕ ਹੈ?
ਅਪਰਾਧਿਕ ਕਾਨੂੰਨ ਰਾਜ ਦੇ ਖ਼ਿਲਾਫ਼ ਅਪਰਾਧਾਂ ਨਾਲ ਸੰਬੰਧਿਤ ਹੈ, ਜਿਵੇਂ ਚੋਰੀ, ਹਮਲਾ, ਜਾਂ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ, ਜਿਸ ਦੇ ਨਤੀਜੇ ਵਜੋਂ ਜੁਰਮਾਨਾ ਜਾਂ ਕੈਦ ਹੋ ਸਕਦੀ ਹੈ। ਦੂਜੇ ਪਾਸੇ, ਪਰਿਵਾਰਕ ਕਾਨੂੰਨ ਪਰਿਵਾਰਕ ਸੰਬੰਧਾਂ ਅੰਦਰਲੇ ਕਾਨੂੰਨੀ ਮਸਲਿਆਂ ਉੱਤੇ ਧਿਆਨ ਦਿੰਦਾ ਹੈ, ਜਿਸ ਵਿੱਚ ਤਲਾਕ, ਬੱਚੇ ਦੀ ਕਸਟਡੀ, ਜੀਵਨ ਸਾਥੀ ਦਾ ਖ਼ਰਚਾ, ਅਤੇ ਜਾਇਦਾਦ ਦੀ ਵੰਡ ਸ਼ਾਮਲ ਹੈ। ਸਰੀ ਵਿੱਚ Grewal Litigation ਕੋਲ ਤਜਰਬੇਕਾਰ ਵਕੀਲ ਹਨ ਜੋ ਇਹਨਾਂ ਦੋਹਾਂ ਗੁੰਝਲਦਾਰ ਕਾਨੂੰਨੀ ਖੇਤਰਾਂ ਵਿੱਚੋਂ ਮਾਹਿਰਤਾ ਨਾਲ ਲੰਘ ਸਕਦੇ ਹਨ।
ਮੈਨੂੰ ਅਪਰਾਧਿਕ ਬਚਾਅ ਵਕੀਲ ਕਦੋਂ ਰੱਖਣਾ ਚਾਹੀਦਾ ਹੈ?
ਤੁਹਾਨੂੰ ਗ੍ਰਿਫ਼ਤਾਰ ਹੁੰਦੇ ਸਾਰ, ਅਪਰਾਧ ਦਾ ਦੋਸ਼ ਲੱਗਦੇ ਸਾਰ, ਜਾਂ ਜਾਂਚ ਅਧੀਨ ਹੋਣ ਦਾ ਪਤਾ ਲੱਗਦੇ ਸਾਰ ਅਪਰਾਧਿਕ ਬਚਾਅ ਵਕੀਲ ਰੱਖ ਲੈਣਾ ਚਾਹੀਦਾ ਹੈ। ਤੁਹਾਡੇ ਹੱਕਾਂ ਦੀ ਰਾਖੀ, ਸਾਰੇ ਉਪਲਬਧ ਬਚਾਵਾਂ ਦੀ ਪੜਚੋਲ, ਅਤੇ ਤੁਹਾਡੇ ਕੇਸ ਲਈ ਸਭ ਤੋਂ ਵਧੀਆ ਸੰਭਵ ਨਤੀਜਾ ਯਕੀਨੀ ਬਣਾਉਣ ਲਈ ਜਲਦੀ ਕਾਨੂੰਨੀ ਦਖ਼ਲ ਬਹੁਤ ਅਹਿਮ ਹੈ। Grewal Litigation ਸਰੀ ਅਤੇ ਇਸ ਤੋਂ ਬਾਹਰ ਦੇ ਗਾਹਕਾਂ ਨੂੰ ਮਜ਼ਬੂਤ ਅਪਰਾਧਿਕ ਬਚਾਅ ਸੇਵਾਵਾਂ ਦਿੰਦੀ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਤਲਾਕ ਦੀ ਪ੍ਰਕਿਰਿਆ ਦੇ ਆਮ ਕਦਮ ਕੀ ਹਨ?
ਬ੍ਰਿਟਿਸ਼ ਕੋਲੰਬੀਆ ਵਿੱਚ ਤਲਾਕ ਦੀ ਪ੍ਰਕਿਰਿਆ ਵਿੱਚ ਆਮ ਤੌਰ ਉੱਤੇ ਫ਼ੈਮਿਲੀ ਦਾਅਵੇ ਦਾ ਨੋਟਿਸ (Notice of Family Claim) ਦਾਖਲ ਕਰਨਾ, ਵਿੱਤੀ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨਾ, ਬੱਚੇ ਦੀ ਕਸਟਡੀ ਅਤੇ ਖ਼ਰਚੇ ਵਰਗੇ ਮਸਲੇ ਸੁਲਝਾਉਣ ਲਈ ਵਿਚੋਲਗੀ (mediation) ਜਾਂ ਗੱਲਬਾਤ ਦੀ ਕੋਸ਼ਿਸ਼ ਕਰਨਾ, ਅਤੇ ਅੰਤ ਵਿੱਚ ਅਦਾਲਤ ਤੋਂ ਤਲਾਕ ਦਾ ਹੁਕਮ (divorce order) ਹਾਸਲ ਕਰਨਾ ਸ਼ਾਮਲ ਹੁੰਦਾ ਹੈ। Grewal Litigation ਸਰੀ ਦੇ ਗਾਹਕਾਂ ਨੂੰ ਇਹਨਾਂ ਕਦਮਾਂ ਵਿੱਚੋਂ ਲੰਘਣ ਵਿੱਚ ਮਦਦ ਕਰਦੀ ਹੈ, ਪਰਿਵਾਰਕ ਕਾਨੂੰਨ ਦੇ ਮਸਲਿਆਂ ਵਿੱਚ ਕੁਸ਼ਲ ਅਤੇ ਨਿਰਪੱਖ ਹੱਲ ਦਾ ਟੀਚਾ ਰੱਖਦੇ ਹੋਏ।
ਫ਼ੈਮਿਲੀ ਵਕੀਲ ਬੱਚੇ ਦੀ ਕਸਟਡੀ ਅਤੇ ਖ਼ਰਚੇ ਦੇ ਮਸਲਿਆਂ ਵਿੱਚ ਕਿਵੇਂ ਮਦਦ ਕਰ ਸਕਦਾ ਹੈ?
ਫ਼ੈਮਿਲੀ ਵਕੀਲ ਪਾਲਣ-ਪੋਸ਼ਣ ਦੇ ਪ੍ਰਬੰਧਾਂ (parenting arrangements) ਬਾਰੇ ਗੱਲਬਾਤ ਜਾਂ ਮੁਕੱਦਮੇਬਾਜ਼ੀ ਕਰਕੇ, ਬੱਚੇ ਦੇ ਖ਼ਰਚੇ ਬਾਰੇ ਫ਼ੈਡਰਲ ਦਿਸ਼ਾ-ਨਿਰਦੇਸ਼ (Federal Child Support Guidelines) ਦੇ ਆਧਾਰ ਉੱਤੇ ਢੁਕਵੀਆਂ ਬੱਚੇ ਦੇ ਖ਼ਰਚੇ ਦੀਆਂ ਅਦਾਇਗੀਆਂ ਤੈਅ ਕਰਕੇ, ਅਤੇ ਬੱਚੇ ਦੇ ਸਭ ਤੋਂ ਵਧੀਆ ਹਿੱਤ ਨੂੰ ਹਮੇਸ਼ਾ ਸਭ ਤੋਂ ਉੱਪਰ ਰੱਖ ਕੇ ਮਦਦ ਕਰ ਸਕਦਾ ਹੈ। Grewal Litigation ਦੇ ਸਾਡੇ ਪਰਿਵਾਰਕ ਵਕੀਲ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਨਿਰਪੱਖ ਅਤੇ ਟਿਕਾਊ ਪ੍ਰਬੰਧ ਯਕੀਨੀ ਬਣਾਉਣ ਲਈ ਸਮਰਪਿਤ ਹਨ।
ਜੇ ਮੈਂ ਸਰੀ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ/ਰਹੀ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਜੇ ਤੁਸੀਂ ਸਰੀ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਚੁੱਪ ਰਹਿਣਾ, ਸੋਸ਼ਲ ਮੀਡੀਆ ਉੱਤੇ ਕੁਝ ਵੀ ਪੋਸਟ ਨਾ ਕਰਨਾ, ਅਤੇ ਤੁਰੰਤ ਯੋਗ ਅਪਰਾਧਿਕ ਬਚਾਅ ਵਕੀਲ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਕਾਨੂੰਨੀ ਨੁਮਾਇੰਦਗੀ ਤੋਂ ਬਿਨਾਂ ਪੁਲਿਸ ਨਾਲ ਗੱਲ ਨਾ ਕਰੋ। Grewal Litigation ਸਰੀ ਖੇਤਰ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਲਈ ਤੁਰੰਤ ਕਾਨੂੰਨੀ ਸਹਾਇਤਾ ਅਤੇ ਮਜ਼ਬੂਤ ਬਚਾਅ ਦਿੰਦੀ ਹੈ।
ਅੱਜ ਹੀ ਕ੍ਰਿਮੀਨਲ ਜਾਂ ਫ਼ੈਮਿਲੀ ਵਕੀਲ ਨਾਲ ਗੱਲ ਕਰੋ
ਜੇ ਤੁਸੀਂ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋ ਜਾਂ ਪਰਿਵਾਰਕ ਝਗੜੇ ਵਿੱਚੋਂ ਲੰਘ ਰਹੇ ਹੋ, ਤਾਂ ਸਮੇਂ ਸਿਰ ਕਾਨੂੰਨੀ ਸਲਾਹ ਵੱਡਾ ਫ਼ਰਕ ਪਾ ਸਕਦੀ ਹੈ।

